ਮਹਿੰਦਰ ਸਿੰਘ ਕੁਦਨੀ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ।
उधम सिंह राठौर – प्रधान सम्पादक
ਮੂਨਕ10 ਸਤੰਬਰ (ਪੱਤਰਕਾਰ):— ਸਥਾਨਕ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਮਹਿੰਦਰ ਸਿੰਘ ਕੁੰਦਨੀ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ,ਆਪ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਬੁੱਧ ਰਾਮ ਅਤੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦੀ ਅਗਵਾਈ ਹੇਠ ਅਪਣਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮਹਿੰਦਰ ਸਿੰਘ ਇਕ ਇਮਾਨਦਾਰ ਅਤੇ ਕਾਬਲ ਇਨਸਾਨ ਹਨ,ਮਾਰਕੀਟ ਕਮੇਟੀ ਕਿਸਾਨਾਂ ਦਾ ਹੀ ਬੋਰਡ ਹੈ,
ਮਾਰਕੀਟ ਕਮੇਟੀ ਦਾ ਚੇਅਰਮੈਨ ਇੱਕ ਅਹਿਮ ਜ਼ਿੰਮੇਵਾਰੀ ਹੈ ਜਿਸ ਨੂੰ ਬਹੁਤ ਹੀ ਸਮਝਦਾਰੀ ਨਾਲ ਨਿਭਾਉਣ ਦੀ ਲੋੜ ਹੈ ਕਿਉਂਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਭੂਮਿਕਾ ਆੜਤੀ,ਮਜ਼ਦੂਰ,ਕਿਸਾਨਾਂ ਦੇ ਰੁਜਗਾਰ ਅਤੇ ਆਰਥਿਕਤਾ ਨਾਲ ਸਬੰਧਤ ਹੈ।ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਾਨਾਸ਼ਾਹ ਵਾਲੇ ਰਵੱਇਆ ਨਾਲ ਸ਼ਾਸਨ ਕੀਤਾ ਹੈ ਅਤੇ ਆਪਣੇ ਚਹੇਤਿਆਂ ਰਾਹੀਂ ਆਮ ਲੋਕਾਂ ਦੀ ਲੁੱਟ ਕੀਤੀ ਗਈ।ਹੁਣ ਜਦੋਂ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਆਮ ਘਰਾਂ ਦੇ ਨੌਜਵਾਨ ਚੇਅਰਮੈਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਜਲਦੀ ਹੀ ਦੇਸ਼ ਦਾ ਨੰਬਰ ਇੱਕ ਖੁਸ਼ਹਾਲ ਸੂਬਾ ਬਣੇਗਾ।ਇਸ ਮੌਕੇਂ ਗੁਰਮੇਲ ਸਿੰਘ ਘਰਾਂਚੋਂ ਚੇਅਰਮੈਨ ਪਲੈਨਿੰਗ ਬੋਰਡ ਸੰਗਰੂਰ, ਇਮਪਰੂਵਮੈਂਟ ਟਰੱਸਟ ਸੰਗਰੂਰ ਦੇ ਚੈਅਰਮੈਨ ਪ੍ਰੀਤਮ ਸਿੰਘ ਨੀਤੂ,ਕੁਲਜਿੰਦਰ ਸਿੰਘ ਢੀਂਡਸਾ ਵਿਧਾਇਕ ਗੋਇਲ ਦੇ ਬੇਟੇ ਗੌਰਵ ਗੋਇਲ,
ਓ ਐਸ ਡੀ ਰਕੇਸ਼ ਕੁਮਾਰ ਗੁਪਤਾ ਵਿੱਕੀ,ਸਤੀਸ਼ ਗਰਗ ਪ੍ਰਧਾਨ ਟਰੱਕ ਯੂਨੀਅਨ ਮੂਨਕ , ਸਤਿਗੁਰ ਸਿੰਘ ਮੰਨਿਆਨਾ, ਸੈਲਰ ਐਸੋਸੀਏਸ਼ਨ ਲਹਿਰਾ ਦੇ ਪ੍ਰਧਾਨ ਚਰਨਜੀਤ ਸ਼ਰਮਾ, ਆੜਤੀ ਐਸੋਸੀਏਸ਼ਨ ਮੁਨਕ ਦੇ ਪ੍ਰਧਾਨ ਬਿਕਰਮ ਜੈਨ, ਜਗਸੀਰ ਮਾਲਣਾ, ਜਗਸੀਰ ਸਿੱਧੂ,ਮਾਰਕੀਟ ਕਮੇਟੀ ਮੁਨਕ ਦੇ ਸੈਕਟਰੀ ਨਰਿੰਦਰ ਪਾਲ, ਸਰਾਜ ਕੜੈਲ, ਮਾਨ ਸਿੰਘ ਹਾਂਡਾ , ਮਿੱਠੂ ਸੈਣੀ ਮੂਨਕ,ਤਰਸੇਮ ਰਾਓ, ਬਲਾਕ ਸੰਮਤੀ ਮੂਨਕ ਦੇ ਚੇਅਰਮੈਨ ਸੋਨੀ ਜੈਲਦਾਰ ਤੋਂ ਇਲਾਵਾ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।